ਕੋਵਿਡ-19: ਗੁਰਦਾਸਪੁਰ 'ਚ ਜ਼ਰੂਰਤ ਦੇ ਸਮਾਨ ਦੀ ਹੋ ਰਹੀ ਹੈ ਹੋਮ-ਡਿਲੀਵਰੀ - gurdaspur
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਗਲੇ 21 ਦਿਨਾਂ ਲਈ ਲੌਕ ਡਾਊਨ ਲਗਾਇਆ ਹੈ, ਜਿਸ ਨਾਲ ਲੋਕ ਇੱਕ ਦੂਜੇ ਦੇ ਸੰਪਰਕ ਵਿੱਚ ਨਾ ਆਉਣ ਤੇ ਇਸ ਬਿਮਾਰੀ ਉੱਤੇ ਛੇਤੀ ਤੋਂ ਛੇਤੀ ਕਾਬੂ ਪਾਇਆ ਜਾ ਸਕੇ। ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਜ਼ਰੂਰਤ ਦੇ ਸਮਾਨ ਨੂੰ ਮੱਦੇਨਜ਼ਰ ਰੱਖਦਿਆਂ ਹੋਮ ਡਿਲੀਵਰੀ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਮੈਡੀਕਲ ਸਟੋਰ ਤੇ ਕਰਿਆਨਾ ਸਟੋਰ ਨੂੰ ਵਿਸ਼ੇਸ ਕਰਫਿਊ ਪਾਸ ਦਿੱਤੇ ਗਏ ਹਨ ਤੇ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਗਏ ਕੁਝ ਹੀ ਲੋਕ ਹੋਮ ਡਿਲੀਵਰੀ ਕਰਨਗੇ।