ਫਿਰੋਜ਼ਪੁਰ ’ਚ ਇੱਕ-ਦੂਜੇ ’ਤੇ ਫੁੱਲਾਂ ਦੀ ਵਰਖਾ ਕਰਕੇ ਮਨਾਈ ਹੋਲੀ - by showering flowers
ਫਿਰੋਜ਼ਪੁਰ: ਜਿਥੇ ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਥੇ ਫ਼ਿਰੋਜ਼ਪੁਰ ਵਿੱਚ ਵੀ ਲੋਕਾਂ ਨੇ ਇਸ ਰੰਗਾ ਦੇ ਤਿਉਹਾਰ ਨੂੰ ਮਨਾਇਆ ਗਿਆ। ਇਸ ਮੌਕੇ ਸ਼ਹਿਰ ’ਚ ਜਗ੍ਹਾ-ਜਗ੍ਹਾ ’ਤੇ ਛੋਟੇ ਬੱਚਿਆਂ ਤੋਂ ਲੈ ਵੱਡਿਆਂ ਨੇ ਇਕ ਦੂਜੇ ਉਤੇ ਫੁੱਲਾਂ ਦੀ ਵਰਖਾ ਕਰ ਹੋਲੀ ਦਾ ਤਿਉਹਾਰ ਮਨਾਇਆ। ਇਸ ਮੌਕੇ ਕਈ ਲੋਕ ਇੱਕ-ਦੂਜੇ ’ਤੇ ਗੁਲਾਲ ਮਲਦੇ ਨਜ਼ਰ ਆਏ, ਸਹੀ ਮਾਇਨੇ ’ਚ ਹੋਲੀ ਦੁੱਖ ਦਰਦ ਭੁਲਾ ਕੇ ਖੁਸ਼ੀਆਂ ਬਿਖੇਰਣ ਦਾ ਤਿਉਹਾਰ ਹੋ ਨਿਬੜਦਾ ਹੈ।