ਅੰਮ੍ਰਿਤਸਰ 'ਚ ਲੋਕਾਂ ਨੇ ਖੇਡੀ ਫੁੱਲਾਂ ਦੀ ਹੋਲੀ - ਲੋਕਾਂ ਨੇ ਖੇਡੀ ਫੁੱਲਾਂ ਦੀ ਹੋਲੀ
ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਭਰ ਦੇ ਲੋਕਾਂ 'ਚ ਡਰ ਦਾ ਮਾਹੌਲ ਹੈ। ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਹੋਲੀ ਦਾ ਤਿਉਹਾਰ ਮਨਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਜਿਥੇ ਸਰਕਾਰਾਂ ਵੱਲੋਂ ਹੋਲੀ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ ਉਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਹੋਲੀ ਦਾ ਖ਼ਾਸ ਪ੍ਰੋਗਰਾਮ ਉਲਕੀਆ ਗਿਆ। ਇਥੇ ਸ਼ਿਵਾਲਾ ਬਾਗ ਵਿਖੇ ਲੋਕਾਂ ਨੇ ਫੁੱਲਾਂ ਦੀ ਹੋਲੀ ਖੇਡੀ ਗਈ। ਲੋਕਾਂ ਨੇ ਫੁੱਲਾਂ ਵਾਲੀ ਇਸ ਹੋਲੀ ਦਾ ਆਨੰਦ ਮਾਣਿਆ।