'ਹਾਕੀ ਟੀਮ ਦਾ SGPC ਵੱਲੋਂ ਕੀਤਾ ਜਾਵੇਗਾ ਵਿਸ਼ੇਸ਼ ਸਨਮਾਨ' - Video call
ਅੰਮ੍ਰਿਤਸਰ: ਟੋਕਿਓ ਓਲੰਪਿਕ (Tokyo Olympics) ਖੇਡਾਂ ਵਿਚ ਭਾਰਤੀ ਹਾਕੀ ਟੀਮ ਪੁਰਸ਼ਾਂ ਵੱਲੋਂ ਕਾਂਸੀ ਦਾ ਮੈਡਲ (Bronze Medal)ਜਿੱਤਿਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀਡੀਓ ਕਾਲ (Video call) ਕਰਕੇ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਬੱਚਿਆਂ ਨੇ ਨਾਮ ਰੌਸ਼ਨ ਕੀਤਾ ਹੈ।ਉਨ੍ਹਾਂ ਕਿਹਾ ਹੈ ਕਿ ਜਦੋਂ ਖਿਡਾਰੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਣਗੇ ਉਦੋਂ ਉਨ੍ਹਾਂ ਜਾ ਸਨਮਾਨ ਕੀਤਾ ਜਾਵੇਗਾ।ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਖਿਡਾਰੀ ਦਾ ਸਨਮਾਨ ਕਰਨ ਨਾਲ ਨੌਜਵਾਨਾਂ ਦਾ ਖੇਡਾਂ ਵੱਲ ਹੋਰ ਉਤਸ਼ਾਹ ਵਧੇਗਾ।