ਹਿੱਟ ਐਂਡ ਰਨ ਮਾਮਲੇ ਦਾ ਦੋਸ਼ੀ ਹੋਇਆ ਕਾਬੂ - ਹਿੱਟ ਐਂਡ ਰਨ
ਜਲੰਧਰ ਦੇ ਥਾਣਾ ਲਾਂਬੜਾ ਦੇ ਇਲਾਕੇ 'ਚ ਆਉਂਦੇ ਤਾਜਪੁਰ 'ਚ ਬੀਤੀ 12ਅਕਤੂਬਰ ਨੂੰ ਇੱਕ ਹਾਦਸੇ 'ਚ ਟੁੱਲੂ ਪੰਪ ਰਿਪੇਅਰ ਕਰਨ ਵਾਲੇ ਇੱਕ ਸਾਈਕਲ ਸਵਾਰ ਨੂੰ ਕਾਰ ਵਾਲਾ ਰੌਂਦ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਅਨੁਸਾਰ ਬਲਾਇੰਡ ਕੇਸ ਹੋਣ ਕਾਰਨ ਇਸ 'ਤੇ ਹਿੱਟ ਐਂਡ ਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਗੱਲਬਾਤ ਦੌਰਾਨ ਪੁਲਿਸ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਇੱਕ ਟੁੱਟੀ ਹੋਈ ਨੰਬਰ ਪਲੇਟ ਮਿਲੀ ਜਿਸ ਨੂੰ ਜੋੜ ਕੇ ਪੁਲਿਸ ਨੇ ਅਗਲੀ ਪੜਤਾਲ ਸ਼ੁਰੂ ਕੀਤੀ ਸੀ। ਪੁਲਿਸ ਨੇ ਦੱਸਿਆਂ ਕਿ ਇਸ ਟੁੱਟੀ ਹੋਈ ਨੰਬਰ ਪਲੇਟ ਨੇ ਉਨ੍ਹਾਂ ਨੂੰ ਮੁਲਜ਼ਮ ਤਕ ਪਹੁੰਚਾਉਣ 'ਚ ਸਫ਼ਲ ਕੀਤਾ ਹੈ ਅਤੇ ਇਸ ਮਾਮਲੇ 'ਚ ਜੋਬਨਪ੍ਰੀਤ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।