ਆਉ ਦਰਸ਼ਨ ਕਰ ਲਓ! ਦਸਮ ਪਿਤਾ ਦੇ ਘੋੜੇ ਦੀ ਟੁੱਟੀ ਰਕਾਬ ਦੇ - history of sri muktsar sahib
ਸ੍ਰੀ ਮੁਕਤਸਰ ਸਾਹਿਬ: ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਵੱਖ-ਵੱਖ ਗੁਰਦੁਆਰਿਆਂ ਦਾ ਆਪਣਾ ਵਿਲੱਖਣ ਇਤਿਹਾਸ ਹੈ। ਇਥੇ ਇੱਕ ਗੁਰਦੁਆਰਾ ਸ੍ਰੀ ਰਕਾਬਸਰ ਸਾਹਿਬ ਹੈ। ਮੰਨਿਆ ਜਾਂਦਾ ਹੈ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਵਿਖੇ ਹੋ ਰਹੀ ਸਿੱਖਾਂ ਅਤੇ ਔਰੰਗਜੇਬ ਦੀਆਂ ਫੌਜਾਂ ਵਿਚਕਾਰ ਜੰਗ ਨੂੰ ਇਥੇ ਇਕ ਉੱਚੀ ਟਿੱਬੀ ਤੋਂ ਵੇਖ ਰਹੇ ਸਨ। ਇਸ ਤੋਂ ਬਾਅਦ ਜਦ ਗੁਰੂ ਗੋਬਿੰਦ ਸਿੰਘ ਜੀ ਕਾਹਲੀ ਨਾਲ ਘੋੜੇ ਤੇ ਸਵਾਰ ਹੋ ਕੇ ਜੰਗ ਦੇ ਮੈਦਾਨ ਵਲ ਜਾਣ ਲੱਗੇ ਤਾਂ ਉਹਨਾਂ ਦੇ ਘੋੜੇ ਦੀ ਰਕਾਬ ਟੁੱਟ ਕੇ ਇਥੇ ਡਿੱਗ ਗਈ ਜੋ ਇਸ ਸਮੇਂ ਇਥੇ ਸੰਭਾਲ ਕੇ ਸੰਗਤਾਂ ਦੇ ਦਰਸ਼ਨ ਲਈ ਰੱਖੀ ਗਈ ਹੈ।