ਇਤਿਹਾਸ ਨੂੰ ਦਰਸਾਉਂਦੀ ਹੈ ਚੰਡੀਗੜ੍ਹ ਦੀ ਆਰਟ ਗੈਲਰੀ - ਚੰਡੀਗੜ੍ਹ ਦੀ ਆਰਟ ਗੈਲਰੀ
ਚੰਡੀਗੜ੍ਹ ਦੀ ਆਰਟ ਗੈਲਰੀ ਵਿੱਚ ਜੈਪੁਰ ਤੋਂ ਆਏ ਆਰਟਿਸਟ ਵਿਨੇ ਸ਼ਰਮਾ ਨੇ ਆਪਣੀ ਚਿੱਤਰਕਾਰੀ ਨੂੰ ਵਿਖਾਉਣ ਲਈ ਐਗਜ਼ੀਬਿਸ਼ਨ ਲਗਾਈ। ਈਟੀਵੀ ਭਾਰਤ ਦੀ ਟੀਮ ਨਾਲ ਖ਼ਾਸ ਗੱਲਬਾਤ ਦੇ ਵਿੱਚ ਵਿਨੇ ਸ਼ਰਮਾ ਨੇ ਆਪਣੇ ਕਰੀਅਰ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ 1986 ਤੋਂ ਕੀਤੀ ਸੀ। ਇਸ ਆਰਟ ਗੈਲਰੀ ਵਿੱਚ ਉਨ੍ਹਾਂ ਨੇ ਬੀਤੇ ਹੋਏ ਸਮੇਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਵਿਨੇ ਸ਼ਰਮਾ ਨੇ ਕਿਹਾ ਕਿ ਇਹ ਆਰਟ ਗੈਲਰੀ ਇਤਿਹਾਸ ਨੂੰ ਦਰਸਾਉਂਦੀ ਹੈ।