ਬਰਨਾਲਾ 'ਚ ਰਾਮ ਮੰਦਰ ਦੀ ਖੁਸ਼ੀ 'ਚ ਹਿੰਦੂ ਜਥੇਬੰਦੀਆਂ ਨੇ ਮਨਾਇਆ ਜਸ਼ਨ
ਬਰਨਾਲਾ: ਅਯੁੱਧਿਆ ਵਿੱਚ ਰਾਮ ਮੰਦਰ ਨਿਰਮਾਣ ਅਤੇ ਭੂਮੀ ਪੂਜਨ ਦੀ ਖੁਸ਼ੀ ਵਿੱਚ ਬਰਨਾਲਾ ਵਿੱਚ ਹਿੰਦੂ ਜਥੇਬੰਦੀਆਂ ਵੱਲੋਂ ਜਸ਼ਨ ਮਨਾਏ ਗਏ। ਬਰਨਾਲਾ ਦੇ ਵੱਖ-ਵੱਖ ਮੰਦਰਾਂ ਵਿੱਚ ਰਮਾਇਣ ਪਾਠ ਕਰਵਾਏ ਗਏ। ਹਿੰਦੂ ਜਥੇਬੰਦੀਆਂ ਨੇ ਲੱਡੂ ਵੰਡ ਕੇ ਅਤੇ ਪਟਾਕੇ ਚਲਾ ਕੇ ਰਾਮ ਮੰਦਰ ਨਿਰਮਾਣ ਦੀ ਖੁਸ਼ੀ ਮਨਾਈ। ਇਸ ਮੌਕੇ ਗੱਲਬਾਤ ਕਰਦਿਆਂ ਰਾਮ ਭਗਤਾਂ ਨੇ ਦੱਸਿਆ ਕਿ ਹਿੰਦੂ ਸਮਾਜ ਲਈ ਬੇਹੱਦ ਖੁਸ਼ੀ ਦਾ ਦਿਨ ਹੈ ਕਿ 493 ਸਾਲਾਂ, 78 ਲੜਾਈਆਂ ਲੜਨ ਅਤੇ 3 ਲੱਖ ਦੇ ਕਰੀਬ ਹਿੰਦੂਆਂ ਦੀਆਂ ਸ਼ਹਾਦਤਾਂ ਤੋਂ ਬਾਅਦ ਰਾਮ ਮੰਦਰ ਦਾ ਨਿਰਮਾਣ ਹੋਣਾ ਸ਼ੁਰੂ ਹੋਇਆ ਹੈ। ਇਸ ਦੀ ਪੂਰੇ ਹਿੰਦੂ ਸਮਾਜ ਨੂੰ ਬੇਹੱਦ ਖੁਸ਼ੀ ਹੈ।