ਦਾ ਹਿੰਦੂ ਸਹਿਕਾਰੀ ਬੈਂਕ ਦੇ ਗਾਹਕਾਂ ਨੇ ਅਜ਼ਾਦੀ ਦਿਹਾੜੇ ਮੌਕੇ ਕੀਤਾ ਪ੍ਰਦਰਸ਼ਨ - ਦਾ ਹਿੰਦੂ ਸਹਿਕਾਰੀ ਬੈਂਕ ਪਠਾਨਕੋਟ
ਪਠਾਨਕੋਟ: ਦਾ ਹਿੰਦੂ ਸਹਿਕਾਰੀ ਬੈਂਕ ਬੜੇ ਹੀ ਚਿਰਾਂ ਤੋਂ ਸ਼ਹਿਰ ਅੰਦਰ ਵਿਵਾਦਾਂ ਦੇ ਕਾਰਨ ਚਰਚਾ 'ਚ ਹੈ। ਬੈਂਕ 'ਚ ਹੋਈਆਂ ਬੇਨਿਯਮੀਆਂ ਕਾਰਨ ਆਰਬੀਆਈ ਨੇ ਬੈਂਕ ਦੇ ਗਾਹਕਾਂ ਦੇ ਪੈਸੇ ਕਢਵਾਉਣ 'ਤੇ ਬੰਦਸ਼ਾਂ ਲਾ ਦਿੱਤੀਆਂ ਹਨ। ਇਸ ਨੂੰ ਲੈ ਕੇ ਬੈਂਕ ਦੇ ਗਾਹਕਾਂ ਨੇ ਅਜ਼ਾਦੀ ਦਿਹਾੜੇ ਮੌਕੇ ਸ਼ਹਿਰ ਦੇ ਗਾਂਧੀ ਚੌਕ 'ਚ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਜਿੰਨ੍ਹਾਂ ਸਮਾਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਨ੍ਹਾਂ ਸਮਾਂ ਉਹ ਸੰਘਰਸ਼ ਜਾਰੀ ਰੱਖਣਗੇ।