ਯੂਰੀਆ ਖਾਦ ‘ਚ ਹੋਈ ਗੜਬੜੀ ਨੂੰ ਲੈ ਕੇ ਕਿਸਾਨਾਂ ਪ੍ਰਦਰਸ਼ਨ - ਯੂਰੀਆ ਖਾਦ ‘ਚ ਹੋਈ ਗੜਬੜੀ
ਲਹਿਰਾਗਾਗਾ: ਮੂਨਕ ਨੇੜਲੇ ਪਿੰਡ ਭਾਠੂਆਂ ਅਤੇ ਹਮੀਰਗੜ੍ਹ ਦੀ ਸਾਂਝੀ ਸੁਸਾਇਟੀ (Society) ਵਿੱਚ ਯੂਰੀਆ ਦੀ ਖਾਦ ਨੂੰ ਲੈਕੇ ਕਿਸਾਨਾਂ (farmers) ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨਾਂ (farmers) ਨੇ ਸੁਸਾਇਟੀ (Society) ਵਿੱਚ ਆਏ ਯੂਰੀਆ ਖਾਦ ਦੀ ਵੰਡ ਨੂੰ ਲੈਕੇ ਸੈਕਟਰੀ ‘ਤੇ ਹੇਰਾ-ਫੇਰੀ ਦੇ ਇਲਜ਼ਾਮ ਲੱਗੇ ਹਨ। ਕਿਸਾਨਾਂ (farmers) ਦਾ ਕਹਿਣਾ ਹੈ ਕਿ ਸੈਕਟਰੀ ਵੱਲੋਂ ਸੁਸਾਇਟੀ ਦੇ ਹਰ ਕਾਪੀ ਧਾਰਕ ਨੂੰ 2-2 ਥੈਲੇ ਦੇਣ ਦੀ ਗੱਲ ਕਹੀ ਗਈ ਸੀ, ਪਰ ਬਾਅਦ ਵਿੱਚ ਸੁਸਾਇਟੀ (Society) ਦੇ 3 ਮੈਂਬਰਾਂ ਨੂੰ 75 ਥੈਲੇ ਖਾਦ ਦੇ ਦਿੱਤੇ ਗਏ ਹਨ ਜਿਸ ਦੇ ਵਿਰੋਧ ਵਿੱਚ ਕਿਸਾਨਾਂ (farmers) ਨੇ ਮੂਨਕ-ਪਾਤੜਾਂ ਰੋਡ (Moonak-Patran Road) ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ।