ਧੂਰੀ 'ਚ ਭਾਰਤ ਬੰਦ ਦੋਰਾਨ ਹਾਈਵੇ ਜਾਮ, ਕੰਗਨਾ ਨੂੰ ਪਾਈਆਂ ਲਾਹਨਤਾਂ - farmers protest
ਧੂਰੀ : ਕਿਸਾਨ ਵੱਲੋਂ ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਨੇ ਧੂਰੀ ਦਾ ਹਾਈਵੇ ਜਾਮ ਰੱਖਿਆ। ਮੋਰਚਾ ਸੰਭਾਲੀ ਬੈਠੀਆਂ ਔਰਤਾਂ ਨੇ ਮੋਦੀ ਤੇ ਕੰਗਣਾ ਰਣੌਤ ਖਿਲਾਫ਼ ਰੱਜ ਕੇ ਭੜਾਸ ਕੱਢੀ ਤੇ ਕੰਗਨਾ ਰਣੌਤ ਨੂੰ ਲਾਹਨਤਾਂ ਪਾਈਆਂ। ਉਨ੍ਹਾਂ ਕਿਹਾ ਕੇ ਕੰਗਨਾ ਸਾਡੇ ਘਰ ਆ ਕੇ ਕੰਮ ਕਰੇ ਤੇ ਪੋਚਾ ਲਾਵੇ, ਬਰਤਨ ਸਾਫ਼ ਕਰੇ ਅਸੀਂ ਉਸ ਨੂੰ ਦਿਹਾੜੀ ਦੇ 5000 ਰੁਪਏ ਦੇਣ ਲਈ ਤਿਆਰ ਹਾਂ।