ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈਕੇ ਕਿਸਾਨਾਂ ਵੱਲੋਂ ਹਾਈਵੇਅ ਜਾਮ - ਕਿਸਾਨਾਂ ਵੱਲੋਂ ਸੜਕ ਤੋਂ ਧਰਨਾ ਚੁੱਕਿਆ ਗਿਆ
ਹੁਸ਼ਿਆਰਪੁਰ: ਕਿਸਾਨ ਜਥੇਬੰਦੀਆਂ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕੀਤਾ ਗਿਆ ਨੈਸ਼ਨਲ ਹਾਈਵੇ ਮੁਕੇਰੀਆਂ ਨੂੰ 36 ਘੰਟਿਆਂ ਲਈ ਬੰਦ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਪ੍ਰਸ਼ਾਸਨ ਤੇ ਸੂਬਾ ਸਰਕਾਰ ਦੇ ਖਿਲਾਫ਼ ਜੰਮਨੇ ਨਾਅਰੇਬਾਜ਼ੀ ਕੀਤੀ ਗਈ ਤੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਗੱਲ ਕਹੀ ਗਈ। ਕਿਸਾਨਾਂ ਦੇ ਪਏ ਦਬਾਅ ਤੋਂ ਬਾਅਦ ਮਿੱਲ ਵੱਲੋਂ ਕਿਸਾਨਾਂ ਦੇ ਖਾਤੇ ਦੇ ਵਿੱਚ ਢਾਈ ਕਰੋੜ ਰੁਪਏ ਪਾਇਆ ਗਿਆ ਤੇ ਬਾਕੀ ਦਾ ਬਕਾਇਆ ਵੀ ਜਲਦ ਪਾਉਣ ਦਾ ਭਰੋਸਾ ਦਿੱਤਾ ਗਿਆ। ਕਿਸਾਨਾਂ ਨੂੰ ਦਿੱਤੇ ਭਰੋਸੇ ਤੋਂ ਬਾਅਦ ਕਿਸਾਨਾਂ ਵੱਲੋਂ ਸੜਕ ਤੋਂ ਧਰਨਾ ਚੁੱਕਿਆ ਗਿਆ ਹੈ। ਇਸਦੇ ਨਾਲ ਹੀ ਕਿਸਾਨਾਂ ਨੇ ਧਰਨਾ 10 ਅਕਤੂਬਰ ਤੱਕ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਹੈ ਜਿੰਨ੍ਹਾਂ ਸਮਾਂ ਉਨ੍ਹਾਂ ਦੀ ਬਕਾਇਆ ਰਾਸ਼ੀ ਖਾਤੇ ਦੇ ਵਿੱਚ ਨਹੀਂ ਆਉਂਦੀ।