ਹਾਈ ਵੋਲਟੇਜ ਕਰੰਟ ਲੱਗਣ ਨਾਲ 10 ਸਾਲਾ ਬੱਚੇ ਦੀ ਮੌਤ
ਅੰਮ੍ਰਿਤਸਰ ਦੇ ਸੁਰਸ਼ਾਹ ਰੋਡ 'ਤੇ ਹਾਈ ਵੋਲਟੇਜ ਤਾਰਾਂ 'ਚੋਂ ਕਰੰਟ ਦਾ ਧਮਾਕਾ ਹੋਇਆ ਜਿਸ ਨਾਲ ਇੱਕ 10 ਸਾਲ ਦੇ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੇ ਆਪਸ ਵਿੱਚ ਸਪਾਰਕ ਕਰਨ ਨਾਲ ਇੱਕ ਜ਼ੋਰਦਾਰ ਧਮਾਕਾ ਹੋਇਆ। ਮ੍ਰਿਤਕ ਬੱਚਾ ਆਪਣੇ ਘਰ ਦੀ ਛੱਤ ਉੱਤੇ ਖੇਡ ਰਿਹਾ ਸੀ ਜਿਸ ਸਮੇਂ ਇਹ ਧਮਾਕਾ ਹੋਇਆ ਅਤੇ ਇਸ ਵਿੱਚ ਉਸ ਦੀ ਮੌਤ ਹੋ ਗਈ।
TAGGED:
ਹਾਈ ਵੋਲਟੇਜ ਤਾਰਾਂ ਦਾ ਧਮਾਕਾ