ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਲੋਕ ਦੀ ਜੇਬ ਕੀਤੀ ਖਾਲੀ - ਡੀਜ਼ਲ
ਪਠਾਨਕੋਟ : ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਜਿੱਥੇ ਕਿ ਪੂਰੇ ਦੇਸ਼ ਵਿੱਚ ਹਾਹਾਕਾਰ ਮਚੀ ਹੋਈ ਹੈ ਉੱਥੇ ਹੀ ਫਿਰ ਪੈਟਰੋਲ ਦੀਆਂ ਕੀਮਤਾਂ 'ਚ ਵਾਧੇ (Rise in petrol prices) ਦੇ ਕਾਰਨ ਲੋਕਾਂ ਨੇ ਕੇਂਦਰ ਸਰਕਾਰ (Central Government) ਦੇ ਖਿਲਾਫ ਰੋਸ ਜਤਾਇਆ ਹੈ ਕਿਉਂਕਿ ਪੈਟਰੋਲ ਅਤੇ ਡੀਜ਼ਲ (Petrol and diesel) ਦੇ ਦਾਮ ਅਸਮਾਨ ਛੂਹਣ ਲੱਗ ਪਏ ਹਨ। ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਵਧੀਆਂ ਕੀਮਤਾਂ ਦੇ ਨਾਲ ਟਰਾਂਸਪੋਰਟ ਵੀ ਮਹਿੰਗੀ ਹੋ ਗਈ ਹੈ ਜਿਸ ਦੇ ਕਾਰਨ ਗੱਡੀਆਂ ਦੇ ਕਿਰਾਏ ਵੀ ਵਧ ਰਹੇ ਹਨ।