ਪੰਜਾਬ

punjab

ETV Bharat / videos

ਮੋਟਰਾਈਜ਼ਡ ਗਾਰਬੇਜ਼ ਕੁਲੈਕਸ਼ਨ ਦੇ ਫ਼ੈਸਲੇ 'ਤੇ ਹਾਈਕੋਰਟ ਨੇ ਚੰਡੀਗੜ੍ਹ ਨਿਗਮ ਤੋਂ ਮੰਗਿਆ ਜਵਾਬ - motorized garbage collection

By

Published : Dec 25, 2020, 10:23 PM IST

ਚੰਡੀਗੜ੍ਹ: ਸ਼ਹਿਰ ਲੋਕਾਂ ਦੇ ਘਰਾਂ ਤੋਂ ਰੇਹੜੀ ਰਾਹੀਂ ਕੂੜਾ ਚੁੱਕਣ ਵਾਲੇ ਲੋਕਾਂ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਕੇ ਨਗਰ ਨਿਗਮ ਦੇ ਮੋਟਰਾਈਜ਼ਡ ਗਾਰਬੇਜ਼ ਕੁਲੈਕਸ਼ਨ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਪਟੀਸ਼ਨ 'ਤੇ ਪਹਿਲੀ ਸੁਣਵਾਈ ਤੋਂ ਬਾਅਦ ਜਸਟਿਸ ਲੀਜ਼ਾ ਗਿੱਲ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਕੋਰਟ ਨੇ 6 ਜਨਵਰੀ ਦੇ ਲਈ ਮਾਮਲੇ 'ਤੇ ਸੁਣਵਾਈ ਤੈਅ ਕੀਤੀ ਹੈ। ਇਹ ਪਟੀਸ਼ਨ ਸੈਕਟਰ 56 ਨਿਵਾਸੀ ਸ਼ਮਸ਼ੇਰ ਸਿੰਘ ਅਤੇ 28 ਹੋਰ ਲੋਕਾਂ ਵੱਲੋਂ ਦਾਖ਼ਲ ਕੀਤੀ ਗਈ ਹੈ। ਉਨ੍ਹਾਂ ਨੇ ਪਟੀਸ਼ਨ ਰਾਹੀਂ ਕਿਹਾ ਕਿ ਕੋਵਿਡ-19 ਦੌਰਾਨ ਜਿੱਥੇ ਉਨ੍ਹਾਂ ਦੇ ਕੋਲ ਹੋਰ ਕੋਈ ਕੰਮ ਨਹੀਂ ਹੈ ਤਾਂ ਨਿਗਮ ਨੇ ਬਿਨਾਂ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦੇ ਇਹ ਫ਼ੈਸਲਾ ਕੀਤਾ ਹੈ।

ABOUT THE AUTHOR

...view details