ਪਟਿਆਲਾ 'ਚ ਹੈਰੀਟੇਜ਼ ਮੇਲੇ ਦਾ ਹੋਇਆ ਆਗਾਜ਼ - ਸਾਂਸਦ ਪਰਨੀਤ ਕੌਰ
ਪੰਜਾਬ ਦੇ ਸ਼ਾਹੀ ਸ਼ਹਿਰ ਮੰਨੇ ਜਾਣ ਵਾਲੇ ਪਟਿਆਲਾ ਵਿਖੇ ਹੈਰੀਟੇਜ ਮੇਲਾ ਸ਼ੁਰੂ ਹੋ ਚੁੱਕਿਆ ਹੈ, ਜਿਸ ਦਾ ਉਦਘਾਟਨ ਸਾਂਸਦ ਪਰਨੀਤ ਕੌਰ ਵੱਲੋਂ ਕੀਤਾ ਗਿਆ। ਇਸ ਹੈਰੀਟੇਜ਼ ਤੇ ਕ੍ਰਾਫ਼ਟ ਮੇਲੇ ਵਿੱਚ ਵੱਖ-ਵੱਖ ਸੂਬਿਆਂ ਤੋਂ ਕਲਾਕਾਰ ਤੇ ਸ਼ਿਲਪਕਾਰਾਂ ਤੇ ਵਪਾਰੀਆਂ ਨੇ ਹਿੱਸਾ ਲਿਆ। ਇਸ ਵਿਰਾਸਤੀ ਮੇਲੇ ਵਿੱਚ ਵੱਖ-ਵੱਖ ਸੂਬੇ ਦੇ ਕਲਾਕਾਰਾਂ ਨੇ ਆਪਣੀ ਪੇਸ਼ਕਸ਼ ਦਿੱਤੀ। ਇਸ ਬਾਰੇ ਦੱਸਦੇ ਹੋਏ ਸਾਂਸਦ ਪਰਨੀਤ ਕੌਰ ਨੇ ਕਿਹਾ ਇਸ ਮੌਕੇ ਉਹ ਬੇਹਦ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਉਦਘਾਟਨ ਸਮਾਰੋਹ ਦੌਰਾਨ ਪਟਿਆਲਾ ਦੇ ਇਤਿਹਾਸ ਨਾਲ ਸਬੰਧਤ ਡਾਕਯੂਮੈਂਟਰੀ ਵਿਖਾਈ ਗਈ। ਉਨ੍ਹਾਂ ਆਖਿਆ ਕਿ ਇਸ ਸਮਾਗਮ ਰਾਹੀਂ ਲੋਕਾਂ ਨੂੰ ਪਟਿਆਲਾ ਸ਼ਹਿਰ ਦੇ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ। ਉਨ੍ਹਾਂ ਕਿਹਾ ਕਿ ਛੋਟੇ ਵਪਾਰੀਆਂ ਤੇ ਹਸਤਕਲਾ ਮਾਹਿਰਾਂ ਲਈ ਇੱਕ ਕਮਾਈ ਦਾ ਇੱਕ ਵੱਧੀਆ ਮੌਕਾ ਹੁੰਦਾ ਹੈ। ਇਸ ਮੇਲੇ ਰਾਹੀਂ ਉਨ੍ਹਾਂ ਨੂੰ ਆਪਣੀ ਕਲਾ ਵਿਖਾਉਣ ਦਾ ਮੌਕਾ ਮਿਲੇਗਾ।