ਹੈਨਰੀ ਸਿੱਧੂ ਨੇ ਸਬਜ਼ੀ ਮੰਡੀ 'ਚ ਵੰਡੇ ਮਾਸਕ ਤੇ ਦਸਤਾਨੇ - rajinder kaur bhathal
ਲਹਿਰਾਗਾਗਾ: ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਹੈਨਰੀ ਸਿੱਧੂ ਅਤੇ ਡੀਐੱਸਪੀ ਬੂਟਾ ਸਿੰਘ ਨੇ ਸ਼ਹਿਰ ਦੀ ਸਬਜ਼ੀ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਆੜਤੀਆਂ ਅਤੇ ਸਬਜ਼ੀ ਵਿਕਰੇਤਾਵਾਂ ਨੂੰ ਮਾਸਕ, ਦਸਤਾਨੇ ਅਤੇ ਮੱਛਰਦਾਨੀਆਂ ਵੰਡੀਆਂ। ਡੀਐੱਸਪੀ ਨੇ ਸਬਜ਼ੀ ਵਿਕਰੇਤਾਵਾਂ ਅਤੇ ਆੜਤੀਆਂ ਨੂੰ ਹਦਾਇਤਾਂ ਦੀਆਂ ਪਾਲਣਾ ਕਰਨ ਦੀ ਵੀ ਅਪੀਲ ਕੀਤੀ।