ਫਰੀਦਕੋਟ 'ਚ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ - ਭਾਰੀ ਮੀਂਹ
ਫਰੀਦਕੋਟ:ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਕਾਰਨ ਲੋਕ ਪਰੇਸ਼ਾਨ ਸਨ।ਫਰੀਦਕੋਟ ਵਿਚ ਤੇਜ਼ ਮੀਂਹ (Rain)ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।ਉਥੇ ਹੀ ਇਹ ਮੀਂਹ ਝੋਨੇ ਦੀ ਫਸਲ (Crops)ਲਈ ਲਾਹੇਵੰਦ ਦੱਸਿਆ ਜਾ ਰਿਹਾ ਹੈ।ਦੂਜੇ ਪਾਸੇ ਸ਼ਹਿਰ ਵਿਚ ਤੇਜ਼ ਮੀਂਹ ਪੈਣ ਨਾਲ ਸੀਵਰੇਜ ਸਿਸਟਮ ਵਿਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਸਮੱਸਿਆਵਾਂ ਆ ਰਹੀਆ ਹਨ।ਭਾਰੀ ਮੀਂਹ ਪੈਣ ਕਾਰਨ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ।