ਤੇਜ ਮੀਂਹ ਅਤੇ ਗੜੇ ਵੀ ਨਹੀਂ ਤੋੜ ਸਕੇ ਕਿਸਾਨਾਂ ਦੇ ਹੌਂਸਲੇ
ਫ਼ਰੀਦਕੋਟ: ਖੇਤੀ ਕਾਨੂੰਨਾਂ ਦੇ ਖਿਲਾਫ ਡੱਟੇ ਕਿਸਾਨਾਂ ਦੇ ਹੌਂਸਲੇ ਨੂੰ ਮੀਂਹ ਅਤੇ ਗੜੇਮਾਰ ਵੀ ਟੱਸ ਤੋਂ ਮੱਸ ਨਹੀਂ ਕਰ ਸਕੇ। ਮੀਂਹ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਰਾਹ 'ਚ ਮੁਸ਼ਕਿਲਾਂ ਜ਼ਰੂਰ ਖੜ੍ਹੀਆਂ ਕੀਤੀਆਂ ਹਨ, ਪਰ ਉਨ੍ਹਾਂ ਦੇ ਹੌਂਸਲੇ ਉਂਵੇ ਹੀ ਬਰਕਾਰ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਬੇਸ਼ੱਕ ਠੰਢ ਵੱਧ ਗਈ ਹੈ, ਲੰਗਰ ਲਗਾਉਣ 'ਚ ਵੀ ਮੁਸ਼ਕਿਲ ਆ ਰਹੀ ਹੈ ਪਰ ਉਹ ਕਾਨੂੰਨ ਰੱਦ ਕਰਵਾਏ ਬਿਨ੍ਹਾਂ ਘਰਾਂ ਨੂੰ ਨਹੀਂ ਪਰਤਣਗੇ।