ਮਾਨਸਾ: ਮੀਂਹ ਬਣਿਆ ਕਿਸਾਨਾਂ ਲਈ ਰਾਹਤ - ਪੰਜਾਬ ਵਿੱਚ ਮੀਂਹ
ਮਾਨਸਾ: ਜ਼ਿਲ੍ਹਾ ਮਾਨਸਾ 'ਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਮੌਸਮ ਸੁਹਾਵਨਾ ਹੋਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਉੱਥੇ ਹੀ ਇਹ ਮੀਂਹ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਇਆ ਹੈ। ਕਿਉਂਕਿ ਕਿਸਾਨਾਂ ਵੱਲੋਂ ਕੁਝ ਦਿਨ ਪਹਿਲਾ ਝੋਨੇ ਦੀ ਲਗਵਾਈ ਸ਼ੁਰੂ ਕਰਨੀ ਹੈ, ਜਿਸ ਦੇ ਲਈ ਇਹ ਮੀਂਹ ਕਿਸਾਨਾਂ ਦੇ ਲਈ ਕਾਫ਼ੀ ਲਾਹੇਵੰਦ ਹੋਵੇਗਾ। ਇਸ ਦੇ ਨਾਲ ਹੀ ਮਾਨਸਾ ਸ਼ਹਿਰ ਵਿੱਚ ਮੀਂਹ ਦਾ ਪਾਣੀ ਜਮ੍ਹਾ ਨਹੀਂ ਹੋਇਆ, ਕਿਉਂਕਿ ਕਰਫ਼ਿਊ ਦੌਰਾਨ ਮਾਨਸਾ ਸ਼ਹਿਰ ਦੇ ਸਫਾਈ ਸੇਵਕਾਂ ਵੱਲੋਂ ਨਿਕਾਸੀ ਨਾਲੀਆ ਦੀ ਲਗਾਤਾਰ ਸਫ਼ਾਈ ਕੀਤੀ ਗਈ ਸੀ, ਜਿਸ ਦੇ ਚੱਲਦਿਆਂ ਮੀਂਹ ਦਾ ਪਾਣੀ ਜਮ੍ਹਾਂ ਨਹੀਂ ਹੋਇਆ।