ਬਠਿੰਡਾ ਵਿੱਚ ਮੀਂਹ ਪੈਣ ਨਾਲ ਪੌੌਸ਼ ਇਲਾਕਿਆਂ ਵਿੱਚ ਭਰਿਆ ਪਾਣੀ, ਲੋਕਾਂ ਨੂੰ ਹੋਈ ਮੁਸ਼ਕਿਲ
ਬਠਿੰਡਾ ਵਿੱਚ ਵੀਰਵਾਰ ਦੇਰ ਰਾਤ ਬਾਰਿਸ਼ ਤੇ ਤੇਜ਼ ਹਵਾ ਚੱਲਣ ਨਾਲ ਮੌਸਮ ਨੇ ਇੱਕ ਵਾਰ ਫਿਰ ਆਪਣਾ ਮਿਜਾਜ਼ ਬਦਲ ਲਿਆ ਹੈ। ਸ਼ਹਿਰ ਵਿੱਚ ਦੇਰ ਸ਼ਾਮ ਕਾਫ਼ੀ ਮੀਂਹ ਪਿਆ ਜਿਸ ਕਰਕੇ ਸ਼ਹਿਰ ਦੇ ਪੌਸ਼ ਇਲਾਕੇ ਵਿੱਚ ਸਿਵਲ ਲਾਈਨਸ,ਪਾਵਰ ਹਾਊਸ ਰੋਡ, ਸਿਰਕੀ ਬਾਜ਼ਾਰ, ਪ੍ਰਤਾਪ ਨਗਰ, ਪਰਸਰਾਮ ਨਗਰ ਵਿੱਚ ਮੀਂਡਹ ਪੈਣ ਨਾਲ ਪਾਣੀ ਭਰ ਗਿਆ। ਇਸ ਦੇ ਚੱਲਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਬਠਿੰਡਾ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਸਾਧਨ ਅਜੇ ਪੂਰੇ ਨਹੀਂ ਹੋ ਸਕੇ ਹਨ। ਨਗਰ ਨਿਗਮ ਬੇਸ਼ਕ ਮੀਂਹ ਦੀ ਨਿਕਾਸੀ ਦੇ ਪ੍ਰਬੰਧ ਕਰਨ ਦੇ ਦਾਅਵੇ ਕਰ ਰਿਹਾ ਹੈ ਪਰ ਉੱਥੇ ਹੀ ਜਦੋਂ ਇੱਕ ਦਿਨ ਹੀ ਮੀਂਹ ਪੈਣ ਨਾਲ ਪੌਸ਼ ਇਲਾਕੇ ਵਿੱਚ ਪਾਣੀ ਭਰ ਗਿਆ। ਇਥੋਂ ਨਗਰ ਨਿਗਮ ਦੇ ਦਾਅਵੇ ਫੇਲ ਨਜ਼ਰ ਆਏ। ਉੱਥੇ ਹੀ ਮੌਸਮ ਵਿਗਿਆਨ ਵਿਭਾਗ ਦੇ ਵਿਗਿਆਨਿਕ ਡਾ. ਰਾਜ ਕੁਮਾਰ ਦਾ ਕਹਿਣਾ ਹੈ ਕਿ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੇ ਆਸਾਰ ਬਣੇ ਰਹਿਣਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੌਸਮ ਵਿਭਾਗ ਨੇ ਸੂਬੇ ਵਿੱਚ ਮੀਂਹ ਪਵੇਗਾ।