ਸਤੰਬਰ ਮਹੀਨੇ ਵੀ ਜਾਰੀ ਰਹੇਗਾ ਮਾਨਸੂਨ ਦਾ ਕਹਿਰ - heavy rain forecast
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਸਤੰਬਰ ਮਹੀਨੇ ਵਿੱਚ ਕਾਫ਼ੀ ਭਾਰੀ ਮਾਤਰਾ ਵਿੱਚ ਮੀਂਹ ਪੈ ਸਕਦਾ ਹੈ ਤੇ ਲੁਧਿਆਣਾ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੇ ਪੂਰੇ ਆਸਾਰ ਹਨ। ਮੀਂਹ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਵਿੱਚ ਵੀ ਮੌਨਸੂਨ ਕਾਫ਼ੀ ਐਕਟਿਵ ਰਹਿ ਸਕਦਾ ਹੈ। ਹਾਲਾਂਕਿ ਉਨ੍ਹਾਂ ਮੁਤਾਬਕ ਮੀਂਹ ਝੋਨੇ ਨੂੰ ਜ਼ਿਆਦਾ ਨੁਕਸਾਨਦਾਇਕ ਨਹੀਂ ਸਾਬਤ ਹੋਵੇਗਾ ਪਰ ਕਿਸਾਨਾਂ ਨੂੰ ਸਬਜ਼ੀਆਂ ਉੱਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਤੇ ਸਬਜ਼ੀਆਂ ਦੇ ਨੇੜੇ ਬਹੁਤਾ ਪਾਣੀ ਇਕੱਤਰ ਨਹੀਂ ਹੋਣ ਦੇਣਾ ਚਾਹੀਦਾ।