ਮੀਂਹ ਨੇ ਵਿਗਾੜੀ ਐਨ.ਆਰ.ਆਈ. ਥਾਣੇ ਦੀ ਹਾਲਤ - punjab monsoon
ਮੀਂਹ ਨੇ ਮਾਲਵੇ ਖ਼ੇਤਰ 'ਚ ਨਵੇਂ ਬਣੇ ਪਹਿਲੇ ਐਨ.ਆਰ.ਆਈ. ਥਾਣੇ ਦੀ ਹਾਲਤ ਖ਼ਰਾਬ ਕਰ ਦਿੱਤੀ ਹੈ। ਮੀਂਹ ਦਾ ਪਾਣੀ ਥਾਣੇ 'ਚ ਦਾਖ਼ਲ ਹੋਣ ਕਾਰਨ ਥਾਣੇ 'ਚ ਰੱਖਿਆ ਜ਼ਿਆਦਾਤਰ ਸਾਮਾਨ ਖ਼ਰਾਬ ਹੋ ਗਿਆ ਹੈ। ਜਿਸ ਕਰਕੇ ਨਵੇਂ ਬਣੇ ਥਾਣੇ ਦੇ ਹਾਲਾਤ ਕਾਫ਼ੀ ਮਾੜੇ ਹੋ ਗਏ ਹਨ। ਮੀਂਹ ਕਾਰਨ ਥਾਣੇ ਦੀ ਮੁੱਖ ਦੀਵਾਰ ਦਾ ਇੱਕ ਹਿੱਸਾ ਟੁੱਟ ਕੇ ਡਿੱਗ ਪਿਆ ਜਿਸ ਤੋਂ ਬਾਅਦ ਮੀਂਹ ਦਾ ਪਾਣੀ ਥਾਣੇ ਵਿੱਚ ਅੰਦਰ ਦਾਖਲ ਹੋਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਥਾਣੇ ਦੇ ਨਾਲ ਹੀ ਇੱਕ ਫ਼ੌਰੈਂਸਿਕ ਲੈਬ ਬਣੀ ਹੈ। ਪਾਣੀ ਭਰ ਜਾਣ ਕਾਰਨ ਥਾਣੇ ਨਾਲ ਲੱਗਦੀ ਇਸ ਫ਼ੌਰੈਂਸਿਕ ਲੈਬ 'ਚ ਪਿਆ ਲੱਖਾਂ ਦਾ ਸਮਾਨ ਵੀ ਬਰਬਾਦ ਹੋ ਗਿਆ ਹੈ। ਮੀਹ ਦਾ ਪਾਣੀ ਭਰ ਜਾਣ ਕਾਰਨ ਦੋਹਾਂ ਥਾਵਾਂ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ। ਥਾਣੇ ਦੇ ਮੁਲਾਜ਼ਮ ਥਾਣੇ ਦੀ ਸਾਫ -ਸਫਾਈ ਵਿੱਚ ਜੁੱਟ ਗਏ ਹਨ।