ਤੂੜੀ ਮਸ਼ੀਨ 'ਚ ਅੱਗ ਲਗਣ ਕਾਰਨ ਕਿਸਾਨ ਨੂੰ ਹੋਇਆ ਭਾਰੀ ਨੁਕਸਾਨ - Heavy loss
ਸੂਬੇ ਦੇ ਕਿਸਾਨ ਪਹਿਲਾਂ ਹੀ ਕਰਜ਼ਾ,ਖ਼ਰਾਬ ਮੌਸਮ ਅਤੇ ਅਗਜ਼ਨੀ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਪਰੇਸ਼ਾਨ ਹਨ। ਆਏ ਦਿਨ ਉਨ੍ਹਾਂ ਨੂੰ ਅਨਾਜ਼ ਮੰਡੀਆਂ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਹੋਣ ਦੀ ਬਜਾਏ ਵੱਧਦੀਆਂ ਜਾ ਰਹੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਝੇਲਣਾ ਪੈ ਰਿਹਾ। ਅਜਿਹਾ ਹੀ ਮਾਮਲਾ ਮਾਨਸਾ ਵਿਖੇ ਸਾਹਮਣੇ ਆਇਆ ਹੈ। ਇਥੇ ਇੱਕ ਕਿਸਾਨ ਦੇ ਖੇਤ ਵਿੱਚ ਤੁੜੀ ਬਣਾਉਣ ਦੇ ਦੌਰਾਨ ਅਚਾਨਕ ਅੱਗ ਲਗ ਗਈ ਜਿਸ ਕਾਰਨ ਉਸ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ।