ਜੀਐੱਸਟੀ ਤੇ ਨੋਟਬੰਦੀ ਕਾਰਨ ਪੰਜਾਬ ਦੀ ਇੰਡਸਟਰੀ ਨੂੰ ਹੋਇਆ ਭਾਰੀ ਨੁਕਸਾਨ: ਸੰਤੋਖ ਸਿੰਘ ਚੌਧਰੀ - ਸੰਤੋਖ ਸਿੰਘ ਚੌਧਰੀ
ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਲੋਕ ਸਭਾ ਵਿੱਚ ਜੀਐੱਸਟੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਜੀਐੱਸਟੀ ਤੇ ਨੋਟਬੰਦੀ ਕਰਕੇ ਸਾਰੇ ਪੰਜਾਬ ਦੀ ਇੰਡਸਟਰੀ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਕਈ ਇੰਡਸਰੀ ਯੂਨਿਟ ਬੰਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ ਉੱਥੇ ਕੇਂਦਰ ਸਰਕਾਰ ਭੇਦਭਾਵ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਇਲਾਕੇ ਨੂੰ ਵੱਡਾ ਇੰਡਸਟਰੀ ਪੈਕਜ ਦਿੱਤਾ ਜਾਵੇ ਕਿਉਂਕਿ ਜੀਐਸਟੀ ਕਾਰਨ ਇੰਡਸਟਰੀ ਦਾ ਬਹੁਤ ਨੁਕਸਾਨ ਹੋਇਆ ਹੈ।