ਮੀਂਹ ਨਾਲ ਕਣਕ ਦੀ ਪੱਕੀ ਫਸਲ ਹੋਈ ਖ਼ਰਾਬ, ਕਿਸਾਨਾਂ ਦਾ ਹੋਇਆ ਨੁਕਸਾਨ
ਬਠਿੰਡਾ ਦੇ ਕਿਸਾਨਾਂ 'ਚ ਇੱਕ ਪਾਸੇ ਕੋਰੋਨਾ ਵਾਇਰਸ ਦਾ ਕਹਿਰ ਹੈ ਤੇ ਦੂਜੇ ਪਾਸੇ ਮੀਂਹ ਕਰਕੇ ਫਸਲ ਖ਼ਰਾਬ ਹੋਣ ਕਾਰਨ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ ਦਿਨੀਂ ਭਾਰੀ ਮੀਂਹ ਪੈਣ ਨਾਲ ਕਿਸਾਨਾਂ ਦੀ ਪੱਕੀ ਕਣਕ ਦੀ ਫਸਲ ਸਾਰੀ ਵਿੱਛ ਗਈ ਹੈ ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਮੋਤੀ ਲਾਲ ਨੇ ਦੱਸਿਆ ਕਿ ਮੀਂਹ ਤੇ ਤੇਜ਼ ਹਵਾਵਾਂ ਚੱਲਣ ਨਾਲ ਪੱਕੀ ਕਣਕ ਦੇ ਸਾਰੇ ਬੀਜ਼ ਜ਼ਮੀਨ 'ਤੇ ਡਿੱਗ ਗਏ ਹਨ ਜਿਸ ਨਾਲ ਪੱਕੀ ਫ਼ਸਲ ਦੀ ਕੀਮਤ ਘੱਟ ਗਈ।