ਦਿਲ ਝੰਜੋੜ ਦੇਣ ਵਾਲਾ ਹਾਦਸਾ, ਮਕਾਨ ਦੀ ਛੱਤ ਡਿੱਗਣ ਕਾਰਨ ਭੈਣ-ਭਰਾ ਦੀ ਮੌਤ - ਪ੍ਰਸ਼ਾਸਨ
ਜ਼ਿਲ੍ਹਾ ਪਟਿਆਲਾ ਦੇ ਥਾਣਾ ਜੁਲਕਾਂ ਅਧੀਨ ਪਿੰਡ ਦੂਧਨਸਾਧਾਂ ਵਿੱਚ ਮੀਂਹ ਕਾਰਨ ਮਕਾਨ ਡਿੱਗਣ ਕਾਰਨ ਭੈਣ-ਭਰਾ ਦੀ ਮੌਤ ਹੋ ਗਈ, ਜਦਕਿ ਹਾਦਸੇ ਕਾਰਨ ਉਨ੍ਹਾਂ ਦੇ ਮਾਪੇ ਅਤੇ ਤਿੰਨ ਭਰਾ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿੰਨ੍ਹਾਂ ਬੱਚਿਆਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਉਨ੍ਹਾਂ ਦੀ ਉਮਰ 7 ਸਾਲ ਤੇ 5 ਦੱਸੀ ਜਾ ਰਹੀ ਹੈ। ਪੀੜਤ ਪਰਿਵਾਰ ਦੇ ਲਈ ਪ੍ਰਸ਼ਾਸਨ ਵੱਲੋਂ 4 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਨਾਲ ਹੀ ਕਿਹਾ ਗਿਆ ਹੈ ਕਿ ਅੱਗੇ ਵੀ ਜਿੰਨ੍ਹੀ ਮਦਦ ਹੋ ਸਕੀ ਉਹ ਸਰਕਾਰ ਵੱਲੋਂ ਕਰਵਾਉਣ ਦੀ ਕੋਸ਼ਿਸ਼ ਕਰਵਾਉਣਗੇ।