ਚੰਡੀਗੜ੍ਹ: ਕੰਜ਼ਿਊਮਰ ਕੋਰਟ ਵਿੱਚ ਵੀਡੀਓ ਕਾਨਫਰਸਿੰਗ ਰਾਹੀਂ ਹੋਵੇਗੀ ਸੁਣਵਾਈ
ਚੰਡੀਗੜ੍ਹ: ਕੋਰੋਨਾ ਕਾਰਨ ਲੱਗੇ ਕਰਫਿਊ ਤੋਂ ਬਾਅਦ ਕੰਜ਼ਿਊਮਰ ਕੋਰਟ ਵਿੱਚ ਵੀਡੀਓ ਕਾਨਫਰਸਿੰਗ ਰਾਹੀਂ ਸੁਣਵਾਈ ਹੋਵੇਗੀ। ਇਸ ਸਬੰਧੀ ਵਕੀਲ ਨੇ ਦੱਸਿਆ ਕਿ ਕੰਜ਼ਿਊਮਰ ਕੋਰਟ ਅਸਟੇਟ ਕਮਿਸ਼ਨ, ਡਿਸਟਿਕ ਫੋਰਮ 1, ਡਿਸਟਿਕ ਫੋਰਮ 2 ਵਿੱਚ ਅਲੱਗ ਅਲੱਗ ਸਮੇਂ 'ਤੇ ਸੁਣਵਾਈ ਹੋਵੇਗੀ। ਦੱਸ ਦੇਈਏ ਕਿ ਕੰਜ਼ਿਊਮਰ ਕੋਰਟ ਵਿੱਚ ਕਿਸੇ ਵੀ ਮਾਮਲੇ ਦੀ ਤਿੰਨ ਮਹੀਨੇ ਵਿੱਚ ਸੁਣਵਾਈ ਪੂਰੀ ਹੋ ਜਾਂਦੀ ਹੈ ਪਰ ਪਿਛਲੇ ਤਿੰਨ ਮਹੀਨੇ ਤੋਂ ਕੋਰਟ ਬੰਦ ਪਈ ਹੈ। ਉਨ੍ਹਾਂ ਨੇ ਦੱਸਿਆ ਕਿ ਸਟੇਟ ਕੰਜ਼ਿਊਮਰ ਫੋਰਮ 11 ਤੋ 1 ਵਜੇ ਤੱਕ ਸੁਣਵਾਈ ਕਰੇਗਾ, ਡਿਸਟਿਕ ਫੋਰਮ 11:30 ਤੋਂ 2:30 ਵਜੇ ਤੱਕ ਸੁਣਵਾਈ ਕਰੇਗਾ ਅਤੇ ਡਿਸਟਿਕ ਫੋਰਮ 2 ਤਿੰਨ ਵਜੇ ਤੋਂ ਬਾਅਦ ਸੁਣਵਾਈ ਕਰੇਗਾ।