ਸਕੂਲ ਦੇ ਤਾਲੇ ਭੰਨਣ ਨੂੰ ਲੈ ਕੇ ਸੁਣੋ ਨਿੱਕੀ ਜਿਹੀ ਬੱਚੀ ਕੀ ਬੋਲੀ - ਤਾਲੇ ਭੰਨਣ ਨੂੰ ਲੈ ਕੇ ਸੁਣੋ ਨਿੱਕੀ ਜਿਹੀ ਬੱਚੀ ਕੀ ਬੋਲੀ
ਪਟਿਆਲਾ: ਪਟਿਆਲਾ ਵਿੱਚ ਪੈਂਦੇ ਪਾਤੜਾਂ ਦੇ ਪਿੰਡ ਘੰਡਿਆਲ ਵਿੱਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਪਿੰਡ ਦੇ ਸਕੂਲ ਦੇ ਦਰਵਾਜੇ ਖੋਲ੍ਹੇ। ਇਸੇ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ ਜਦੋਂ ਸਿਆਸੀ ਆਗੂ ਰੈਲੀਆਂ ਕਰ ਸਕਦੇ ਹਨ, ਜਨਤਕ ਮੀਟਿੰਗਾਂ ਕਰ ਸਕਦੇ ਹਨ ਤਾਂ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਕਿਉਂ ਬੰਦ ਕੀਤੇ ਗਏ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਅਧਿਆਪਕ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਤਾਂ ਇਸ ਖਿਲਾਫ ਸੰਘਰਸ਼ ਕੀਤਾ ਜਾਵੇਗਾ। ਘਰ ਵਿੱਚ ਬੈਠ ਕੇ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦਾ ਸਭ ਤੋਂ ਵੱਧ ਅਸਰ ਬੱਚਿਆਂ ਦੀ ਪੜ੍ਹਾਈ ਉੱਤੇ ਪਿਆ ਹੈ। ਜਿਸ ਨਾਲ ਬੱਚਿਆਂ ਦੇ ਭਵਿੱਖ ਖ਼ਰਾਬ ਹੋ ਰਿਹਾ ਹੈ। ਕੋਰੋਨਾ ਦੇ ਸਮੇਂ 'ਤੇ ਕੇਸ ਵੱਧਣ ਕਾਰਨ ਸਰਕਾਰ ਵੱਲੋਂ ਸਕੂਲ ਬੰਦ ਕੀਤੇ ਗਏ ਹਨ। ਹੁਣ ਵੀ ਕੋਰੋਨਾ ਦੀ ਨਵੀਂ ਲਹਿਰ ਕਾਰਨ ਕਰੀਬ ਇੱਕ ਮਹੀਨੇ ਤੋਂ ਪੰਜਾਬ ਵਿੱਚ ਸਕੂਲ ਬੰਦ ਹਨ।