ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੁਰਾਲੀ ਹਸਪਤਾਲ ਦਾ ਕੀਤਾ ਦੌਰਾ - ਕਮਿਊਨਿਟੀ ਹੈਲਥ ਸੈਂਟਰ
ਮੋਹਾਲੀ: ਕੁਰਾਲੀ ਕਮਿਊਨਟੀ ਹੈਲਥ ਸੈਂਟਰ ਹਸਪਤਾਲ ਦੇ ਬਾਹਰ ਮਾਰਸ਼ਲ ਗਰੁੱਪ ਵੱਲੋਂ ਸਿਹਤ ਸਹੂਲਤਾਂ ਨੂੰ ਸੁਧਾਰਨ ਲਈ ਪਿਛਲੇ 21 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ। ਇਸ ਦੇ ਬਾਵਜੂਦ ਕੁਰਾਲੀ ਦੇ ਹਸਪਤਾਲ ਨੂੰ 4 ਡਾਕਟਰ ਹੀ ਮਿਲੇ ਹਨ। ਇਸ ਹਸਪਤਾਲ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮਰੀਜ਼ਾਂ ਦਾ ਹਾਲ ਜਾਣਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਕੁਰਾਲੀ ਦੇ ਕਮਿਊਨਿਟੀ ਹੈਲਥ ਸੈਂਟਰ ’ਚ ਜੋ ਡਾਕਟਰਾਂ ਦੀ ਕਮੀ ਸੀ ਉਸ ਨੂੰ ਪੂਰਾ ਕਰਦੇ ਹੋਏ ਡਾਕਟਰਾਂ ਦੀ ਪੱਕੀ ਡਿਊਟੀ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਵੀ ਸੀਟਾਂ ਖਾਲੀ ਹਨ ਉਨ੍ਹਾਂ ’ਤੇ ਜਲਦ ਹੀ ਨਿਯੁਕਤੀਆਂ ਕਰ ਦਿੱਤੀਆਂ ਜਾਣਗੀਆਂ।