ਖੇਮਕਰਨ ਪੁਜੇ 20 ਪ੍ਰਵਾਸੀ ਮਜ਼ਦੂਰਾਂ ਨੂੰ ਸਿਹਤ ਵਿਭਾਗ ਨੇ ਕੀਤਾ ਕੁਆਰੰਟੀਨ - ਪ੍ਰਵਾਸੀ ਮਜ਼ਦੂਰਾਂ ਨੂੰ ਕੀਤਾ ਕੁਆਰੰਟਾਇਨ
ਤਰਨ ਤਾਰਨ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਿਥੇ ਪੂਰੇ ਦੇਸ਼ 'ਚ ਲੌਕਡਾਊਨ ਤੇ ਪੰਜਾਬ 'ਚ ਕਰਫਿਊ ਲਗਾ ਹੋਇਆ ਹੈ। ਉੱਥੇ ਹੀ ਤਰਨ ਤਾਰਨ ਦੇ ਹਲਕਾ ਖੇਮਕਰਨ 'ਚ ਬੀਤੀ ਰਾਤ 20 ਪ੍ਰਵਾਸੀ ਮਜ਼ਦੂਰਾਂ ਦੇ ਆਉਣ ਦੀ ਸੂਚਨਾ ਮਿਲੀ ਹੈ। ਇਹ ਮਜ਼ਦੂਰ ਵੱਖ-ਵੱਖ ਸੂਬਿਆਂ ਚੋਂ ਕੰਮ ਕਰਕੇ ਵਾਪਸ ਆਪਣੇ ਘਰਾਂ ਨੂੰ ਮੁੜੇ ਸਨ। ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੇ ਮੌਕੇ 'ਤੇ ਪੁਜ ਕੇ ਮਜ਼ਦੂਰਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟਾਇਨ ਕਰ ਦਿੱਤਾ ਗਿਆ ਹੈ।