ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਮਿਠਾਈ ਦੀਆਂ ਦੁਕਾਨਾਂ 'ਤੇ ਕੀਤੀ ਗਈ ਚੈਕਿੰਗ - checks on sweet shops
ਬਠਿੰਡਾ: ਬਠਿੰਡਾ ਦੇ ਸਿਰਕੀ ਬਾਜ਼ਾਰ ਵਿਖੇ ਅੱਜ ਸਿਹਤ ਵਿਭਾਗ ਦੀ ਡੀ.ਐਚ.ਓ ਡਾ. ਊਸ਼ਾ ਗੋਇਲ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਮਿਠਾਈ ਦੀ ਦੁਕਾਨਾਂ 'ਤੇ ਚੈਕਿੰਗ ਕੀਤੀ ਗਈ। ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਮਿਠਾਈਆਂ ਵਿੱਚ ਰੰਗ ਦੀ ਵਰਤੋਂ ਨਾ ਕੀਤੀ ਜਾਵੇ। ਜੋ ਬੱਚਿਆਂ ਦੇ ਸਿਹਤ ਨਾਲ ਖਿਲਵਾੜ ਕਰਦੀਆਂ ਹਨ। ਕਿਉਂਕਿ ਇਸ ਸਮੇਂ ਕਰਵਾ ਚੌਥ ਦੀਵਾਲੀ ਦੇ ਨਜ਼ਦੀਕ ਭਾਰੀ ਮਾਤਰਾ ਵਿੱਚ ਮਿਠਾਈਆਂ ਤਿਆਰ ਹੁੰਦੀਆਂ ਹਨ। ਜਿਸ ਕਰਕੇ ਸਿਹਤ ਵਿਭਾਗ ਦਾ ਪਹਿਲਾ ਫਰਜ਼ ਬਣਦਾ ਹੈ, ਕਿ ਉਹ ਮਿਠਾਈਆਂ ਚੈੱਕ ਕਰਨ ਤਾਂ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋ ਸਕੇ।