ਸ੍ਰੀ ਫਤਿਹਗੜ੍ਹ ਸਾਹਿਬ: ਪੁਲਿਸ ਮੁਲਾਜ਼ਮਾਂ ਲਈ ਤਿਆਰ ਕੀਤਾ ਗਿਆ Health and Wellness Centre - Health and Wellness Center established
ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹੇ ’ਚ ਪੁਲਿਸ ਲਾਈਨ ਹਸਪਤਾਲ ਵਿਖੇ ਨਵਾਂ ਹੈੱਲਥ ਤੇ ਵੈਲਨੈਸ ਸੈਂਟਰ ਸਥਾਪਿਤ ਕੀਤਾ ਗਿਆ। ਜਿਸਦਾ ਉਦਘਾਟਨ ਏਡੀਜੀਪੀ ਕੁਲਦੀਪ ਸਿੰਘ ਵੱਲੋਂ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਹੈੱਲਥ ਅਤੇ ਵੈਲਨੈਸ ਸੈਂਟਰ ’ਚ ਸਿਹਤ ਸੰਭਾਲ ਸਬੰਧੀ ਲੋੜੀਂਦੇ ਸਾਮਾਨ ’ਤੇ ਮੈਡੀਕਲ ਸਟਾਫ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਐੱਸਐੱਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਇਸ ਹੈੱਲਥ ਤੇ ਵੈਲਨੈਸ ਸੈਂਟਰ ਵਿੱਚ ਇੱਕ ਫਾਰਮਾਸਿਸਟ, ਮੈਡੀਕਲ ਅਫ਼ਸਰ, ਮਾਹਿਰ ਫਿਜ਼ੀਓਥੈਰਾਪਿਸਟ ਮੌਜੂਦ ਰਹਿਣਗੇ। ਇਸ ਸੈਂਟਰ ’ਚ ਪੁਲਿਸ ਮੁਲਾਜ਼ਮਾਂ ਨੂੰ ਮੁਫ਼ਤ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪੁਲਿਸ ਮੁਲਾਜ਼ਮ ਬਿਨਾਂ ਕਿਸੇ ਪਰੇਸ਼ਾਨੀ ਤੋਂ ਢੁਕਵੇਂ ਢੰਗ ਨਾਲ ਯੋਗਾ ਕਰ ਸਕਣਗੇ। ਦੱਸ ਦਈਏ ਕਿ ਵੈਲਨੈਸ ਸੈਂਟਰ ’ਚ ਉਚ ਪੱਧਰ ਦੇ ਬੈੱਡ ਲਾਏ ਗਏ ਹਨ।