ਨਵ ਵਿਆਹੁਤਾ ਨੂੰ ਕਿੰਨਰ ਕਹਿ ਕੇ ਘਰੋਂ ਕੱਢਿਆ - ਕਿੰਨਰ ਕਹਿ ਕੇ ਘਰੋਂ ਕੱਢਿਆ
ਗੁਰਦਾਸਪੁਰ: ਇੱਥੋਂ ਦੇ ਹਲਕਾ ਦੀਨਾਨਗਰ ਦੇ ਅਧੀਨ ਆਉਂਦੇ ਪਿੰਡ ਕੈਰੇ ਮਦਾਰਪੁਰ ਦੀ ਇੱਕ ਨਵ ਵਿਆਹੁਤਾ ਨੇ ਆਪਣੇ ਸੋਹਰਾ ਪਰਿਵਾਰ ਤੇ ਕੁੱਟਮਾਰ ਕਰਨ ਤੇ ਉਸ ਨੂੰ ਕਿੰਨਰ ਕਹਿ ਕੇ ਘਰ ਤੋਂ ਬਾਹਰ ਕਢਣ ਦੇ ਦੋਸ਼ ਲਗਾਏ ਹਨ ਅਤੇ ਇਸ ਮਾਮਲੇ ਵਿੱਚ 4 ਮਹੀਨੇ ਬੀਤ ਜਾਣ ਦੇ ਬਾਵਜੂਦ ਥਾਣਾ ਬਹਿਰਾਮਪੁਰ ਦੀ ਪੁਲਿਸ ਵੱਲੋਂ ਸਹੀ ਢੰਗ ਨਾਲ ਕਾਰਵਾਈ ਨਾ ਕਰਨ ਕਰ ਕੇ ਅੱਜ ਪੀੜਤ ਮਹਿਲਾ ਨੇ ਸਮਾਜਿਕ ਸੰਸਥਾਵਾਂ ਦੀ ਮਦਦ ਨਾਲ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਦੇਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।