ਹਜ਼ੂਰ ਸਾਹਿਬ ਫਸੇ ਸ਼ਰਧਾਲੂਆਂ ਨੂੰ ਲੈ ਕੇ ਪੁੱਜੀਆਂ 5 ਬੱਸਾਂ - covid 19
ਬਠਿੰਡਾ: ਸ੍ਰੀ ਹਜ਼ੂਰ ਸਾਹਿਬ ਵਿਖੇ ਕਰਫ਼ਿਊ ਦੌਰਾਨ ਫਸੇ ਪੰਜਾਬ ਦੇ ਸ਼ਰਧਾਲੂਆਂ ਨੂੰ ਬੱਸਾਂ ਰਾਹੀਂ ਪੰਜਾਬ ਲਿਆਂਦਾ ਜਾ ਰਿਹਾ ਹੈ। ਇਨ੍ਹਾਂ ਸ਼ਰਧਾਲੂਆਂ ਨੂੰ ਲਿਆਉਣ ਲਈ ਪੰਜਾਬ ਸਰਕਾਰ ਨੇ 80 ਦੇ ਕਰੀਬ ਬੱਸਾਂ ਭੇਜੀਆਂ ਹਨ ਅਤੇ ਕੁੱਲ 2000 ਯਾਤਰੀ ਆਉਣਗੇ। ਇਨ੍ਹਾਂ ਸ਼ਰਧਾਲੂਆਂ ਨੂੰ ਲੈ ਕੇ 5 ਬੱਸਾਂ ਪੁੱਜ ਗਈਆਂ ਹਨ। ਇਹ ਸ਼ਰਧਾਲੂ ਮਾਰਚ ਮਹੀਨੇ ਤੋਂ ਇੱਥੇ ਫਸੇ ਹੋਏ ਸਨ। ਬੱਸਾਂ ਰਾਹੀਂ ਲਿਆਂਦੇ ਜਾ ਰਹੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਬੱਸਾਂ ਵਿੱਚ ਖਾਣਾ ਤੇ ਹੋਰ ਸਹੂਲਤ ਦਿੱਤੀ ਜਾ ਰਹੀ ਹੈ।