ਹਰਸਿਮਰਤ ਕੌਰ ਬਾਦਲ ਨੇ AAP ਨੂੰ ਦੱਸਿਆ ਠੱਗਾਂ ਦੀ ਟੋਲੀ - ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧੇ
ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧੇ ਹਨ। ਹਰਸਿਮਰਤ ਕੌਰ ਬਾਦਲ ਨੇ ਫੇਸਬੁੱਕ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ 2022 ਵਿਧਾਨ ਸਭਾ ਚੋਣਾਂ (2022 Assembly Elections) 'ਚ ਪੰਜਾਬੀ ਜਿੱਥੇ ਬੀਤੇ ਪੰਜ ਵਰ੍ਹਿਆਂ 'ਚ ਹੰਢਾਏ ਸੰਤਾਪ ਦਾ ਹਿਸਾਬ ਕਾਂਗਰਸ ਤੋਂ ਲੈਣਗੇ, ਉੱਥੇ ਦਿੱਲੀ ਵਾਲੇ ਠੱਗਾਂ ਦੀ ਟੋਲੀ 'ਆਪ ਪਾਰਟੀ ਵੱਲੋਂ ਆਪਣੀ ਸਿਆਸਤ ਲਈ ਪੰਜਾਬੀਆਂ ਦੀ ਕੀਤੀ ਬਦਨਾਮੀ ਅਤੇ ਧੋਖੇ ਦਾ ਇਨਸਾਫ਼ ਵੀ ਇਹ ਚੋਣਾਂ ਕਰਨਗੀਆਂ।