ਪੰਜਾਬ ਸਰਕਾਰ ਨੂੰ ਹੋਇਆ 'ਕਰੋ ਨਾ ਵਾਇਰਸ': ਹਰਪਾਲ ਜਨੇਜਾ - ਹਰਪਾਲ ਜਨੇਜਾ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਹਿਰ ਵਿੱਚ ਹੋ ਰਹੇ ਵਿਕਾਸ ਦੇ ਕੰਮਾਂ ਬਾਰੇ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨੂੰ ਮੂਰਖ਼ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਈ ਸੜਕਾਂ ਦੀ ਹਾਲਤ ਦਿਖਾਈ ਅਤੇ ਕਿਹਾ ਕਿ ਇਨ੍ਹਾਂ ਸੜਕਾਂ 'ਤੇ ਲੋਕਾਂ ਦੇ ਟੈਕਸਾਂ ਦਾ ਇਨ੍ਹਾਂ ਪੈਸਾ ਲੱਗਿਆ, ਪਰ ਸੜਕਾਂ ਦੀ ਹਾਲਤ ਕੁੱਝ ਹੀ ਦਿਨਾਂ ਵਿੱਚ ਖ਼ਸਤਾ ਹੋ ਗਈ।