ਹਰਪਾਲ ਚੀਮਾ ਨੇ ਲਪੇਟੇ ਅਕਾਲੀ ਤੇ ਕਾਂਗਰਸੀ ! - PRTC
ਚੰਡੀਗੜ੍ਹ: ਪੰਜਾਬ 'ਚ ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਨੇ ਹੜਤਾਲ ਕੀਤੀ ਹੈ। ਇਸ ਹੜਤਾਲ ਨੂੰ ਲੈਕੇ ਸੂਬੇ ਦੀ ਸਿਆਸਤ ਵੀ ਗਰਮਾਉਣ ਲੱਗ ਪਈ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕੈਪਟਨ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ, ਜਿਹੜੇ ਵਾਅਦੇ ਸਰਕਾਰ ਨੇ ਕੀਤੇ ਸੀ ਉਹ ਵਾਅਦੇ ਵਫ਼ਾ 'ਚ ਨਹੀਂ ਬਦਲੇ ਨਾਲ ਹੀ ਚੀਮਾ ਨੇ ਅਕਾਲੀ ਦਲ ਪਾਰਟੀ ਨੂੰ ਵੀ ਲਪੇਟੇ 'ਚ ਲਿਆ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਤਰੰਤ ਪੱਕੇ ਕੀਤਾ ਜਾਵੇ।