ਨਸ਼ਾ ਤਸਕਰੀ ਮਾਮਲੇ 'ਚ ਕੈਪਟਨ ਤੇ ਐੱਸਟੀਐੱਫ ਲਈ ਪਰਖ ਦੀ ਘੜੀ: ਹਰਪਾਲ ਚੀਮਾ - amritsar drug peddling case
ਅੰਮ੍ਰਿਤਸਰ ਵਿੱਚ ਹੈਰੋਇਨ ਦੀ ਵੱਡੀ ਖੇਪ ਫੜੀ ਗਈ ਸੀ ਜਿਸ ਦੇ ਵਿੱਚ STF ਵੱਲੋਂ ਕੋਠੀ ਦਾ ਮਾਲਕ ਅਨਵਰ ਮਸੀਹ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਨਵਰ ਮਸੀਹ ਦੇ ਨਾਂਅ ਪਹਿਲਾਂ ਅਕਾਲੀ ਦਲ ਨਾਲ ਜੋੜੇ ਜਾ ਰਹੇ ਸਨ, ਉੱਥੇ ਹੀ ਹੁਣ ਉਸ ਦੀਆਂ ਕੁਝ ਫੋਟੋਆਂ ਕਾਂਗਰਸੀ ਲੀਡਰਾਂ ਨਾਲ ਵੀ ਵਾਇਰਲ ਹੋ ਰਹੀਆਂ ਹਨ। ਇਸ ਬਾਰੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਹੁਣ ਇਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਐਸਟੀਐਫ ਦੇ ਲਈ ਪਰਖ ਦੀ ਘੜੀ ਹੈ ਕਿ ਉਹ ਡਰੱਗ ਮਾਫੀਆ ਦੇ ਮਾਮਲੇ ਦੇ ਵਿੱਚ ਨਿਰਪਖ ਭੂਮਿਕਾ ਨਿਭਾਉਂਦੀ ਹੈ ਜਾਂ ਫਿਰ ਨਹੀਂ।
TAGGED:
amritsar drug peddling case