ਸਰਕਾਰਾਂ ਨੇ ਸੰਵਿਧਾਨ ਦਾ ਉਡਾਇਆ ਮਜ਼ਾਕ: ਚੀਮਾ - ਸੰਵਿਧਾਨ ਦਿਵਸ
ਵਿਧਾਨ ਸਭਾ ਸੈਸ਼ਨ ਦੇ ਵਿੱਚ ਸੰਵਿਧਾਨ ਦਿਵਸ ਮੌਕੇ ਬੋਲਦੇ ਹੋਏ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਅੱਜ ਦੇਸ਼ ਵਿੱਚ ਸਿੱਖਿਆਂ ਪ੍ਰਣਾਲੀ ਕਿਉਂ ਖਰਾਬ ਹੈ, ਬੇਰੁਜ਼ਗਾਰੀ ਕਿਉਂ ਹੈ ਅਤੇ ਖਜ਼ਾਨਾ ਕਿਉਂ ਖਾਲੀ ਹੈ, ਇਸ ਬਾਰੇ ਕਿਸੇ ਨੇ ਵੀ ਕੋਈ ਚਰਚਾ ਨਹੀਂ ਕੀਤੀ, ਜਦੋਂ ਕਿ ਸੰਵਿਧਾਨ ਦੇ ਹੀ ਤਾਰੀਫਾਂ ਦੇ ਪੁੱਲ ਬੰਨ੍ਹੇ ਗਏ। ਉਨ੍ਹਾਂ ਕਿਹਾ ਕਿ ਸੰਵਿਧਾਨ ਦਾ ਅਸਲੀ ਅਰਥ ਇਹ ਹੈ ਕਿ ਸੰਵਿਧਾਨ 'ਚ ਲਿਖੀਆਂ ਗੱਲਾਂ 'ਤੇ ਗ਼ੌਰ ਕੀਤਾ ਜਾਵੇ, ਪਰ ਇਸ 'ਤੇ ਕਿਸੇ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸੈਸ਼ਨ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋਂ ਮੁੱਦਿਆਂ 'ਤੇ ਗੱਲਬਾਤ ਕੀਤੀ ਜਾ ਸਕੇ।