ਪੰਜਾਬ ਦੀ ਅਮਨ ਸਾਂਤੀ ਨੂੰ ਬਰਕਰਾਰ ਰੱਖਣ ਲਈ ਸਰਕਾਰ ਕਰੇ ਡੀਜੀਪੀ ਨੂੰ ਬਰਖ਼ਾਸਤ: ਹਰਪਾਲ ਚੀਮਾ - ਪੰਜਾਬ ਦੀ ਅਮਨ ਸਾਂਤੀ ਲਈ ਸਰਕਾਰ ਕਰੇ ਡੀਜੀਪੀ ਨੂੰ ਬਰਖ਼ਾਸ਼ਤ
ਵਿਰੋਧੀ ਧਿਰ ਆਗੂ ਹਰਪਾਲ ਚੀਮਾ ਤੇ ਆਪ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਡੀ.ਜੀ.ਪੀ ਦਿਨਕਰ ਗੁਪਤਾ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਵਿਧਾਇਕਾਂ ਵੱਲੋਂ ਡੀ.ਜੀ.ਪੀ ਦਿਨਕਰ ਗੁਪਤਾ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਡੀਜੀਪੀ ਦੇ ਬਿਆਨ ਤੋਂ ਲਗਦਾ ਹੈ, ਕਿ ਪੰਜਾਬ ਵਿੱਚ ਕੋਈ ਵੱਡੇ ਅੱਤਵਾਦ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਅਮਨ ਸਾਂਤੀ ਨੂੰ ਬਣਾਏ ਰੱਖਣ ਲਈ ਡੀ.ਜੀ.ਪੀ ਨੂੰ ਬਰਖਾਸ਼ਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਕੋਲ ਅੱਤਵਾਦ ਸਬੰਧੀ ਗਤੀਵੀਧਿਆਂ ਦੀ ਕੋਈ ਜਾਣਕਾਰੀ ਹੈ, ਤਾਂ ਉਸ ਨੂੰ ਸਾਂਝਾ ਕੀਤਾ ਜਾਵੇ ਤਾਂ ਕਿ ਸਮੇਂ ਸਿਰ ਉਨ੍ਹਾਂ ਗਤੀਵੀਧਿਆਂ 'ਤੇ ਠੱਲ੍ਹ ਪਾਈ ਜਾ ਸਕੇ।