ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਕੈਪਟਨ ਸਾਬ੍ਹ ਗੈਰ ਸੰਜਿਦਾ: ਹਰਿੰਦਰਪਾਲ ਚੰਦੂਮਾਜਰਾ
ਪਟਿਆਲਾ: 19 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ। ਜਿਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਐਮਐਲਏ ਹਰਿੰਦਰ ਪਾਲ ਚੰਦੂਮਾਜਰਾ ਨੇ ਕਿਹਾ ਕਿ ਜੋ ਸਮਨ ਆਇਆ ਹੈ ਉਸ 'ਚ ਸਿਰਫ਼ ਬੁਲਾਵਾ ਹੈ ਪਰ ਕਿਸਾਨਾਂ ਨੂੰ ਲੈ ਕੇ ਖਰੜੇ ਦਾ ਕੋਈ ਜ਼ਿਕਰ ਨਹੀਂ ਹੈ। ਇਜਲਾਸ ਤੋਂ ਪਹਿਲਾਂ ਸਭ ਦੀ ਰਾਏ ਲੈਣੀ ਚਾਹੀਦੀ ਸੀ। ਖਦਸਾ ਇਸੇ ਗੱਲ ਦਾ ਹੈ ਕਿ ਕੋਈ ਇਸ ਤਰ੍ਹਾਂ ਦਾ ਬਿੱਲ ਨਾ ਆ ਜਾਵੇ ਜਿਸ ਦਾ ਅਸਰ ਲੰਬੇ ਸਮੇਂ ਤੱਕ ਰਹੇ।