ਦੀਪ ਸਿੱਧੂ ਦੀ ਜ਼ਮਾਨਤ ਹੋਣ ’ਤੇ ਉਸਦੇ ਜੱਦੀ ਪਿੰਡ ਉਦੇਕਰਨ ’ਚ ਖੁਸ਼ੀ ਦਾ ਮਾਹੌਲ - ਦੀਪ ਸਿੱਧੂ ਦੀ ਜ਼ਮਾਨਤ
ਸ੍ਰੀ ਮੁਕਤਸਰ ਸਾਹਿਬ: ਪਿੰਡ ਉਦੇਕਰਨ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਦੀ ਖ਼ਬਰ ਪਿੰਡ ਦੇ ਲੋਕਾਂ ਨੂੰ ਮਿਲੀ। ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਦੀਪ ਸਿੱਧੂ ਦੀ ਜ਼ਮਾਨਤ ਹੋਣ ’ਤੇ ਪਿੰਡ ਵਾਸੀਆਂ ’ਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੱਸਿਆ ਕਿ ਜਦੋਂ ਦੀਪ ਸਿੱਧੂ ਆਪਣੇ ਜੱਦੀ ਪਿੰਡ ਆਏਗਾ ਤਾਂ ਸੀ ਉਸ ਦਾ ਸਨਮਾਨ ਕੀਤਾ ਜਾਵੇਗਾ ਕਿਉਂ ਕਿ ਕਿਸਾਨਾਂ ਦੇ ਹੱਕ ’ਚ ਖੜ੍ਹ ਕੇ ਉਸ ਨੇ ਕਿਸੇ ਤਰ੍ਹਾਂ ਦਾ ਗੁਨਾਹ ਨਹੀਂ ਕੀਤਾ।