ਹਾਕੀ ਪ੍ਰੇਮੀਆਂ ਨੇ ਮਨਾਈ ਅਨੋਖੇ ਢੰਗ ਨਾਲ ਜਿੱਤ ਦੀ ਖੁਸ਼ੀ
ਬਠਿੰਡਾ: ਭਾਰਤ ਦੀ ਓਲੰਪਿਕ ਖੇਡਾਂ 'ਚ 41 ਸਾਲਾਂ ਬਾਅਦ ਪ੍ਰਾਪਤ ਹੋਈ ਜਿੱਤ ਅਤੇ ਮੈਡਲਾਂ ਦੀ ਪ੍ਰਾਪਤੀ ਦੀ ਹਰ ਦੇਸ਼ ਵਾਸੀ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ। ਇਸ ਖੁਸ਼ੀ ਨੂੰ ਆਮ ਲੋਕਾਂ ਨਾਲ ਸਾਂਝਾ ਕਰਦਿਆਂ ਖੇਡ ਪ੍ਰੇਮੀਆਂ ਵੱਲੋ ਸ਼ਹਿਰ ਵਿੱਚ ਲੱਡੂ ਵੰਡੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ, ਕਿ ਇਸ ਪ੍ਰਾਪਤੀ ਨਾਲ ਭਾਰਤ ਦੇਸ਼ ਦਾ ਨਾਮ ਉੱਚਾ ਹੋਇਆ ਹੈ। ਜਿਸ ਨਾਲ ਭਾਰਤ ਨੇ ਮੁੜ ਓਲੰਪਿਕ ਵਿੱਚ ਆਪਣਾ ਸਥਾਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਹਾਕੀ ਦੀ ਟੀਮ ਵੱਲੋਂ ਕੀਤੇ ਗਏ ਚੰਗੇ ਪ੍ਰਦਰਸ਼ਨ ਤੋਂ ਬਾਅਦ ਨੌਜਵਾਨ ਮੁੜ ਹਾਕੀ ਖੇਡ ਨਾਲ ਜੁੜਨਗੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।