ਸ੍ਰੀ ਦਰਬਾਰ ਸਾਹਿਬ ਸਰੋਵਰ ਨੂੰ ਜਾਣ ਵਾਲੀ ਹੰਸਲੀ ਦੀ ਕਾਰ ਸੇਵਾ ਸ਼ੁਰੂ - ਸ੍ਰੀ ਦਰਬਾਰ ਸਾਹਿਬ
ਅੰਮ੍ਰਿਤਸਰ: ਜਿਸ ਹੰਸਲੀ ਨਹਿਰ ਰਾਹੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ’ਚ ਜਲ ਜਾਂਦਾ ਹੈ ਉਸ ਹੰਸਲੀ ਦੀ ਕਾਰਸੇਵਾ ਸ਼ੁਰੂ ਹੋ ਗਈ ਹੈ। ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਅਮਰੀਕ ਸਿੰਘ ਜੀ ਨੇ ਹੰਸਲੀ ਦੀ ਸਾਫ਼ ਸਫ਼ਾਈ ਦੀ ਕਾਰ ਸੇਵਾ ਸ਼ੁਰੂ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆਂ ਬਾਬਾ ਜੀ ਨੇ ਦੱਸਿਆ ਕਿ ਜੋ ਅੰਮ੍ਰਿਤਸਰ ਤਾਰਾਂ ਵਾਲਾ ਪੁਲ ਹੈ ਇੱਥੋਂ ਜਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਵਿੱਚ ਚਾਰ ਹੋਰ ਗੁਰਦੁਆਰਿਆਂ ਦੇ ਸਰੋਵਰ ਵਿੱਚ ਜਾਂਦਾ ਹੈ ਅਤੇ ਨਹਿਰ ’ਚ ਗੰਦਗੀ ਹੋਣ ਕਰਕੇ ਹੁਣ ਉਹ ਹਸਲੀ ਤੇ ਸਰੋਵਰ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ।