ਸਿਵਲ ਹਸਪਤਾਲ 'ਚ ਲੱਗਿਆ ਦਿਵਿਆਂਗ ਬੱਚਿਆਂ ਦਾ ਕੈਂਪ
ਮਾਨਸਾ: ਇੱਥੋਂ ਦੇ ਸਿਹਤ ਵਿਭਾਗ ਨੇ ਦਿਵਿਆਂਗ ਬੱਚਿਆਂ ਨੂੰ ਸਰਟਿਫਿਕੇਟ ਜਾਰੀ ਕਰਨ ਲਈ ਕੈਂਪ ਲਗਾਇਆ ਜਿਸ ਵਿੱਚ 126 ਦਿਵਿਆਂਗ ਬੱਚਿਆਂ ਨੂੰ ਦਿਵਿਆਂਗ ਹੋਣ ਦਾ ਸਰਟਿਫਿਕੇਟ ਜਾਰੀ ਕੀਤਾ। ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਿਵਲ ਹਸਪਤਾਲ ਮਾਨਸਾ ਵਿੱਚ ਯੂ.ਡੀ.ਆਈ.ਡੀ. ਕੈਂਪ ਲਗਾਇਆ ਗਿਆ ਹੈ ਜਿਸ ਵਿੱਚ 126 ਸਕੂਲੀ ਬੱਚਿਆਂ ਆਏ ਹਨ। ਉਨ੍ਹਾਂ ਦੱਸਿਆ ਕਿ ਇਥੇ ਜੋ ਵੀ ਸਰੀਰਕ ਕਮਜ਼ੋਰੀ ਵਾਲੇ, ਅਪੰਗਤਾ ਵਾਲੇ ਜਾਂ ਕੋਈ ਹੋਰ ਕਮਜ਼ੋਰੀ ਵਾਲੇ ਬੱਚੇ ਆਏ ਹਨ ਉਨ੍ਹਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸਰਟਿਫਿਕੇਟ ਜਾਰੀ ਕੀਤਾ ਗਿਆ।