ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਕੀਤਾ ਗਿਆ ਹਲਕਾ ਖਡੂਰ ਸਾਹਿਬ ਚੋਣ ਦਫ਼ਤਰ ਦਾ ਉਦਘਾਟਨ - ਹਲਕਾ ਖਡੂਰ ਸਾਹਿਬ ਚੋਣ ਦਫ਼ਤਰ ਦਾ ਉਦਘਾਟਨ
ਤਰਨਤਾਰਨ: ਤਰਨਤਾਰਨ ਬਾਠ ਬਾਈਪਾਸ ਚੌਂਕ ਵਿਖੇ ਹਲਕਾ ਖਡੂਰ ਸਾਹਿਬ ਅਕਾਲੀ-ਬਸਪਾ ਸਾਂਝੇ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਚੋਣ ਦਫਤਰ ਦਾ ਉਦਘਾਟਨ ਕਰਨ ਤੋਂ ਪਹਿਲਾ ਵਾਹਿਗੁਰੂ ਜੀ ਦਾ ਓਟ ਆਸਰਾ ਲਿਆ ਗਿਆ। ਇਸ ਮੌਕੇ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਦਲਬੀਰ ਸਿੰਘ ਜਹਾਂਗੀਰ, ਗੁਰਸੇਵਕ ਸਿੰਘ ਸੇਖ ਸਾਬਕਾ ਚੇਅਰਮੈਨ, ਗੁਰਨਾਮ ਸਿੰਘ ਭੂਰੇ ਗਿੱਲ ਵੀ ਸਾਮਿਲ ਸਨ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਹਲਕਾ ਖਡੂਰ ਸਾਹਿਬ ਤੋ ਬਹੁਤ ਭਾਰੀ ਜਿੱਤ ਪ੍ਰਾਪਤ ਕਰਨਗੇ। ਉਹਨਾਂ ਨੇ ਦੱਸਿਆ ਕਿ ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਮਾਣੋਚਾਹਲ ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ ਅਤੇ ਪੰਚਾਇਤ ਮੈਂਬਰ ਮਾਣੋਚਾਹਲ ਦੇ ਕਾਗਰਸ ਪਾਰਟੀ ਛੱਡ ਕੇ ਅਤੇ ਪਿੰਡ ਦੁੱਗਲ ਵਾਲਾ ਸਾਬਕਾ ਸਰਪੰਚ ਕਾਗਰਸ ਪਾਰਟੀ ਛੱਡ ਕੇ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਵਾਲੇ ਵਰਕਰਾਂ ਅਤੇ ਆਗੂਆ ਨੁੰ ਸਨਮਾਨ ਕੀਤਾ ਗਾਏ।