ਕਿਲਾ ਗੋਬਿੰਦਗੜ੍ਹ ਵਿੱਚ NGO ਵੱਲੋਂ ਕਰਵਾਈ ਗਈ ਹਾਫ਼ ਮੈਰਾਥਨ - ਹਾਫ਼ ਮੈਰਾਥਨ ਦੌੜ
ਅੰਮ੍ਰਿਤਸਰ ਦੇ ਕਿਲਾ ਗੋਬਿੰਦਗੜ੍ਹ ਵਿਖੇ ਗੁਰੂਗ੍ਰਾਮ ਦੀ ਇੱਕ ਐਨਜੀਓ ਵੱਲੋਂ ਹਾਫ਼ ਮੈਰਾਥਨ ਦੌੜ ਕਰਵਾਈ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਗੁਰੂਗ੍ਰਾਮ ਤੋਂ ਆ ਕੇ ਇੱਕ ਬਹੁਤ ਵੱਡੀ ਅਨਜੀਓ ਵੱਲੋਂ ਸ਼ਹਿਰ ਵਿੱਚ ਮੈਰਾਥਨ ਦੌੜ ਕਰਵਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਇਸ ਤਰ੍ਹਾਂ ਦੀ ਮੈਰਾਥਨ ਵਿੱਚ ਜਰੂਰ ਭਾਗ ਲਿਆ ਕਰਨ। ਇਸ ਦੌਰਾਨ ਮੈਰਾਥਨ ਵਿੱਚ ਜੇਤੂ ਨੂੰ ਇਨਾਮ ਦੇਣ ਤੋਂ ਇਲਾਵਾ ਹਰ ਭਾਗ ਲੈਣ ਵਾਲੇ ਨੂੰ ਟੀ-ਸ਼ਰਟ ਤੇ ਰੀਫਰੈਸਮੈਂਟ ਦਿੱਤੀ ਗਈ।