ਜਲੰਧਰ 'ਚ ਆਖ਼ਰ 55 ਦਿਨਾਂ ਬਾਅਦ ਖੁੱਲ੍ਹੇ ਹੇਅਰ ਸੈਲੂਨ - relaxation in lockdown
ਜਲੰਧਰ: ਪੰਜਾਬ ਵਿੱਚ ਕਰਫ਼ਿਊ ਖ਼ਤਮ ਹੋਣ ਤੋਂ ਬਾਅਦ ਸਰਕਾਰ ਨੇ 31 ਮਈ ਤੱਕ ਲੌਕਡਾਊਨ ਦਾ ਐਲਾਨ ਕੀਤਾ ਹੈ। ਇਸ ਦੇ ਚੱਲਦਿਆਂ ਹੇਅਰ ਸੈਲੂਨ ਅਤੇ ਹੋਰ ਦੁਕਾਨਦਾਰਾਂ ਨੂੰ ਕਈ ਹਿਦਾਇਤਾਂ ਵਿਚਕਾਰ ਖੋਲ੍ਹਣ ਦੀ ਇਜਾਜ਼ਤ ਮਿਲੀ ਗਈ ਹੈ। ਜਲੰਧਰ ਪ੍ਰਸ਼ਾਸਨ ਨੇ ਸੈਲੂਨ ਖੋਲ੍ਹਣ ਦੀ ਵੀ ਆਗਿਆ ਦੇ ਦਿੱਤੀ ਹੈ। ਇਸ ਮੌਕੇ ਸੈਲੂਨ ਚਲਾਉਣ ਵਾਲਿਆਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੇ ਖੌਲ੍ਹਣ ਦੇ ਹੁਕਮ ਦੇ ਕੇ ਉਨ੍ਹਾਂ ਲਈ ਰਾਹਤ ਵਾਲਾ ਕੰਮ ਕੀਤਾ ਹੈ। ਹਾਲਾਂਕਿ ਉਹ ਪੂਰੇ ਸਟਾਫ਼ ਨਾਲ ਕੰਮ ਨਹੀਂ ਕਰ ਰਹੇ।
Last Updated : May 19, 2020, 12:23 PM IST