ਜ਼ਿੰਮ ਨਾ ਖੁਲ੍ਹਣ 'ਤੇ ਮਾਲਕਾਂ ਨੇ ਭਾਂਡੇ ਬਜਾ ਕੇ ਸਰਕਾਰ ਖ਼ਿਲਾਫ ਕੀਤਾ ਪ੍ਰਦਰਸ਼ਨ - ਡੀਸੀ ਦਫ਼ਤਰ
ਜਲੰਧਰ: ਅਨਲੌਕ-1 ਵਿੱਚ ਪੜਾਅਵਾਰ ਢਿੱਲ ਦੇਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੇਂਦਰ ਸਰਕਾਰ ਨੇ ਧਾਰਮਿਕ ਸਥਾਨ, ਸ਼ਾਪਿੰਗ ਮਾਲਜ਼ ਤੇ ਫ਼ੈਕਟਰੀਆਂ ਖੋਲ੍ਹਣ ਦੀ ਮੰਜ਼ੂਰੀ ਦੇ ਦਿੱਤੀ ਹੈ ਪਰ ਉੱਥੇ ਹੀ ਜਿੰਮਾਂ ਨੂੰ ਖੋਲ੍ਹਣ ਦੀ ਹਾਲੇ ਤੱਕ ਅਨੁਮਤੀ ਨਹੀਂ ਮਿਲੀ, ਜਿਸ ਦੇ ਚੱਲਦੇ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਜਿੰਮ ਦੇ ਮਾਲਕਾਂ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਡੀਸੀ ਦਫ਼ਤਰ ਦੇ ਬਾਹਰ ਜਿੰਮ ਦੇ ਕੋਚ ਅਤੇ ਜਿੰਮ ਵਰਕਰਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਭਾਂਡੇ ਖੜਕਾਏ ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਸਰਕਾਰ ਵੱਲੋਂ ਹਰ ਇੱਕ ਅਦਾਰੇ ਨੂੰ ਖੋਲ੍ਹ ਦਿੱਤਾ ਗਿਆ ਹੈ ਪਰ ਅਜੇ ਤੱਕ ਜਿੰਮ ਨੂੰ ਖੋਲ੍ਹਣ ਦੀ ਮੰਜ਼ੂਰੀ ਕਿਉਂ ਨਹੀਂ ਦਿੱਤੀ ਗਈ ਹੈ।
Last Updated : Jun 9, 2020, 8:22 PM IST